Advertising

Friday, 15 January 2016

ਉੱਤਪਨ-ਸਬਦ(Suffix & Prefix)

Lakhvir Singh   at  11:00  No comments

    ਉੱਤਪਨ ਸਬਦ- ਉਹ ਸਬਦ ਜਿਹੜੇ ਮੂਲ ਸਬਦਾ ਨਾਲ ਅਗੇਤਰ ਜਾ ਪਿਛੇਤਰ ਲਾ ਕੇ ਬਣਾਏ ਜਾਦੇ ਹਨ,ਉਨ੍ਹਾਂ ਨੂੰ ਉੱਤਪੰਨ ਸਬਦ ਕਹਿੰਦੇ ਹਨ: ਜਿਵੇ-
"ਵਿਦਿਆ ਤੋ ਵਿਦਿਆਹੀਨ, ਅਵਿਦਿਆ"
"ਉੱਡ ਤੋ ਉਡਾਰੀ, ਉਡਾਨ, ਉੱਡਣਾ "

ਅਗੇਤਰ

ਉਪ- ਉਪਮੰਤਰੀ, ਉਪਨੇਮ, ਉਪਵਾਕ, ਉਪਭਾਗ, ਉਪਨਿਯਮ।
ਉਨ-ਉਨਤੀ, ਉਨਤਾਲੀ, ਉਨਾਠ, ਉਨਾਸੀ।
ਅ- ਅਸਹਿ, ਅਕਥ, ਅਜਿੱਤ, ਅਟੱਲ, ਅਨਾਥ, ਅਕਾਰਨ, ਅਮੋਲ।
ਅਣ, ਅਨ- ਅਣਸੁਣਿਆ, ਅਣਪਛਾਤਾ, ਅਨਪੜ੍ਹ, ਅਣਤਾਰੂ, ਅਣਵਿਆਹਿਆ, ਅਨਾਦਾਰ।
ਅਪ- ਅਪਜੱਸ, ਅਪਸਬਦ, ਅਪਮਾਨ, ਅਪਸਗਨ, ਅਪਬਲ।
ਅਤਿ- ਅਤਿਕਥਨੀ, ਅਤਿਅੰਤ, ਅਤਿਵਾਦੀ, ਅਤਿਅਤਿਆਈ।
ਅੱਧ- ਅੱਧਖੁੱਲਾ, ਅੱਧਕੱਚਾ, ਅੱਧਵਟੇ, ਅੱਧਪੱਕਾ।
ਅਵ, ਔ-ਔਗੁਣ, ਔਘੱਟ, ਅਵਾਗਤ, ਅਵਗੁਣ।
ਸੁ- ਸੁਪਤਨੀ, ਸੁਭਾਗ, ਸੁਚੱਜ, ਸੁਮੱਤ, ਸੁਲੱਖਣਾ।
ਸ- ਸਹਿਰ, ਸਹਿਤ, ਸਫਲ, ਸੁਮਿਤ, ਸਜਲ।
ਸੰ- ਸੰਯੋਗ, ਸੰਗੀਤ, ਸੰਬੰਧ, ਸੰਗਠਨ।
ਸਬ- ਸਬ-ਕਮੇਟੀ, ਸਬ-ਜੱਜ, ਸਬ-ਇੰਸਪੈਕਟਰ।
ਸਹਿ- ਸਹਿਕਾਰੀ, ਸਹਿੰਮਤ, ਸਹਿਗਮੀ।
ਸਣ-ਸਣਕੇਸੀ, ਸਣਪਰਵਾਰ, ਸਣਗੁਦੜਾ, ਸਣਕੱਪੜੀ।
ਸਮ- ਸਮਭਾਵੀ, ਸਮਕਾਲੀਨ, ਸਮਤਲ, ਸਮਤੋਲ, ਸਮਲਿੰਗੀ।
ਸ੍ਵੈ-ਸ੍ਵੈਦੋਸੀ, ਸ੍ਵੈ-ਵਿਸਵਾਸ, ਸ੍ਵੈ-ਮਾਨ, ਸ੍ਵੈ-ਬਲ, ਸ੍ਵੈ-ਜੀਵਨੀ।
ਸਾਹ- ਸਾਹਜਹਾ, ਸਾਹਕਾਰ, ਸ਼ਾਹਖ਼ਰਚ, ਸ਼ਾਹਰਾਹ, ਸ਼ਾਹਸਵਾਰ।
ਹਮ- ਹਮਰਾਜ, ਹਮਰਾਹੀ, ਹਮਉੱਪਰ, ਹਮਜੋਲੀ।
ਕੁ- ਕੁਲੱਛਣ, ਕੁਪੁੱਤਰ, ਕੁਲੱਖਣ, ਕੁਰੀਤੀ, ਕੁਮੱਤ, ਕੁਕਰਮ, ਕੁਚਾਲ।
ਕਲ- ਕਲਮੂਹਾ, ਕਲਯੁੱਗ, ਕਲਜੋਗਣ, ਕਲਜੀਭੀ।
ਕਮ ਕਮਜੋਰ, ਕਮਬਖ਼ਤ, ਕਮਅਕਲ, ਕਮਜਾਤ, ਕਮਖ਼ਰਚ।
ਖੜ- ਖੜਦੁੱਬਾ, ਖੜਸੁੱਕ, ਖੜਪੈਚ।
ਖ਼ੁਸ-ਖ਼ੁਸ਼ਕਿਮਤ, ਖ਼ੁਸ਼ਬੋ, ਖ਼ੁਸ਼ਫ਼ਹਿਮ, ਖ਼ੁਸ਼ਤਬੀਅਤ।
ਗ਼ੈਰ- ਗ਼ੈਰਹਾਜਰ, ਗ਼ੈਰਕੋਮ, ਗ਼ੈਰਜਵਾਬ।
ਚੁ -ਚੁਆਨੀ, ਚੁਹਰਟਾ, ਚੁਹੱਤਰ, ਚੁਕੰਨਾ, ਚੁਕਾਠ।
ਚੌ, ਚੌਹਾਤਰ, ਚੌਕੜੀ, ਚੌਰਸ, ਚੌਤੁਕਾ।
ਛਿ- ਛਿਹਰਾਟਾ, ਛਿਹੱਤਰ, ਛਿਆਸੀ, ਛਿਮਾਹੀ।
ਦੁ- ਦੁਅਰਥਾ, ਦੁਆਬਾ, ਦੁਹਰਟਾ, ਦੁਧਾਰਾ, ਦੁਵੱਲੀ।
ਨ- ਨਕਲ, ਨਕਾਰਾ, ਨਖੰਡ, ਨਚਿੱਤ, ਨਖੱਟੂ।
ਨਾ- ਨਾਲ ਨਾਪਾਕ, ਨਾਲਾਇਕ, ਨਾਮੁਰਾਦ।
ਨਿ- ਨਿਖੱਟੂ, ਨਿਕੰਮਾ, ਨਿਲੱਜ, ਨਿਤਾਣਾ, ਨਿਸੰਗ।
ਨਿਸ- ਨਿਸਚਲ, ਨਿਸਫ਼ਲ, ਨਿਸਚਿਤ।
ਨਿਹ- ਨਿਹਕਰਮ, ਨਿਹਕੰਲਕ, ਨਿਹਕਾਮੀ, ਨਿਹਚਲ, ਨਿਹਫਲ।
ਨਿਜ- ਨਿਜਗਤੀ, ਨਿਜਘਰ, ਨਿਜਪਤੀ, ਨਿਹਚਲ, ਨਿਜਭਾਗੀ।
ਨਿਰ- ਨਿਰਸੰਦੇਹ, ਨਿਰਮੂਲ, ਨਿਰਧਨ, ਨਿਰਭਉ, ਨਿਰਦਾਈ।
ਨਿਤ- ਨਿਤਨੇਮ, ਨਿਤਕਰਮ, ਨਿਤਦਿਹਾੜੇ।
ਪਰ- ਪਰਨਾਰੀ, ਪਰਦੇਸ, ਪਰਸੁਆਰਥ, ਪਰਧਨ, ਪਰਉਪਕਾਰ।
ਧਰਮ-ਧਰਮਗੂਰੁ, ਧਰਮਾਤਮਾ, ਧਰਮਪਦ, ਧਰਮਾਰਥ।
ਪੜ- ਪੜਪੋਤੜਾ, ਪੜਦਾਦਾ, ਪੜਨਾਨੀ, ਪੜਛੱਤੀ, ਪੜਪੋਤਾ।
ਪ੍ਰ- ਪ੍ਰਯਤਨ, ਪ੍ਰਬਲ, ਪ੍ਰਮੁੱਖ, ਪ੍ਰੱਚਲਤ।
ਪੁਨਰ - ਪੁਨਰਨਿਵਾਸ, ਪੁਨਰਵਾਸ, ਪੁਨਰਵਿਆਹ, ਪੁਨਰਵਿਚਾਰ।
ਪਰਮ- ਪਰਮਾਤਮਾ, ਪਰਮੇਸ਼ਰ, ਪਰਮਜੀਤ।
ਬਦ- ਬਦਨਾਮ, ਬਦਬੂ, ਬਦਸੂਰਤ, ਬਦਚਲਣ, ਬਦਕਾਰ।
ਬਾ- ਬਾਕਾਇਦਾ, ਬਾਰੌਣਕ, ਬਾਸਿਹਤ, ਬਾਇੱਜਤ।
ਬੇ- ਬੇਗੁਨਾਹ, ਬੇਸਮਝ, ਬੇਅੰਤ, ਬੇਗ਼ੁਨਾਹ।
ਬਿ- ਬਿਅਰਥ, ਬਿਹਾਲ, ਬਿਗ਼ਾਨਾ, ਬਿਗਾਰ।
ਬਲ- ਬਲਵਾਨ, ਬਲਕਾਰੀ, ਬਲਵੀਰ, ਬਲਵੰਤ।
ਮਹਾ, ਮਹਾਂ- ਮਹਾਰਾਜਾ, ਮਹਾਰਾਣੀ, ਮਹਾਂਦੇਵ, ਮਹਾਂਪਾਪ।
ਮਣ, ਮਨ- ਮਨਚਾਰੂ, ਮਨਭਾਰੂ, ਮਨਸੁੱਖ, ਮਣਖੱਟੂ।
ਲਾ- ਲਾਸਾਨੀ, ਲਾਚਾਰੀ, ਲਾਪਰਵਾਹ, ਲਾਵਾਰਸ।
ਵਿ- ਵਿਆਪਕ, ਵਿਸ਼ਾਲ, ਵਿਗਿਆਨ, ਵਿਨਾਸ, ਵਿਅਰਥ


ਪਿਛੇਤਰ

ਊ-ਗਵਾਊ, ਕਾਮਊ, ਡਰਾਊ, ਭਾਊ।
ਊਗੜਾ- ਬਚੂਗੜਾ, ਸਤੁੰਗੜਾ, ਬਲੂੰਗੜਾ।
ਓ- ਖਾਓ, ਗੁਆਓ, ਵਿਕਾਓ, ਕਮਾਓ, ਖੁਆਓ।
ਅਈ- ਝਟਕਾਈ, ਮੁਗ਼ਲਈ, ਕੱਜਲਮਈ, ਸੁਰਮਈ, ਮਲਵੱਈ।
ਅਈਆ- ਮੁਲਖੱਈਆ, ਭਣਵੱਈਆ, ਉਸਰਈਆ।
ਅੱਤਣ-ਕੁੱੜਤਣ, ਖਟੱਤਣ, ਮਿਡੱਤਣ, ਪਿਲੱਤਣ, ਨਵੱਤਣ।
ਆਕ- ਤੈਰਾਕ, ਪਿਆਕ, ਚਾਲਾਕ, ਘਟੀਅਲ, ਮਰੀਅਲ।
ਐਲ-ਮਝੈਲ, ਗੁਸੈਲ,ਵਿਸੈਲ, ਝਗੜੈਲ।
ਆਵਲੀ- ਬੰਸਾਵਲੀ, ਸੰਕੇਤਾਵਲੀ, ਮਿਰਗਾਵਲੀ, ਸ਼ਬਦਾਵਲੀ।
ਆਵਣੀ- ਮਨਭਾਵਣੀ, ਭਰਮਾਵਣੀ, ਸੁਹਾਵਣੀ, ਦਿਖਾਵਣੀ।
ਆਈ- ਉਖਿਆਈ, ਉਚਿਆਈ, ਪਕਿਆਈ, ਬੁਪਰਆਈ, ਵਡਿਆਈ।
ਆਹਟ- ਘਬਰਾਹਟ, ਹਿਚਕਾਹਟ, ਮੁਸਕਾਹਟ, ਖਬਲਾਹਟ।
ਆਕਲ- ਸ਼ਰਮਾਕਲ, ਡਰਾਕਲ, ਭਜਾਕਲ, ਤੁਰਾਕਲ।
ਆੜੀ- ਪਿਛਾੜੀ, ਦਿਹਾੜੀ, ਅਗਾੜੀ।
ਆਲ- ਘੜਿਆਲ, ਦਿਆਲ, ਕ੍ਰਿਪਾਲ।
ਆਲਾ- ਬਰਫ਼ਾਲਾ, ਜੰਤਡਆਲਾ, ਹਿਮਾਲਾ, ਪੁਸਤਕਾਲਾ, ਭੋਜਨਾਲਾ।
ਆਵਟ-ਥਕਾਵਟ, ਰੁਕਾਵਟ, ਮਿਆਵਟ, ਸਜਾਵਟ, ਸਿਖਲਾਵਟ।
ਆਵਤ- ਸਖ਼ਾਵਤ, ਤਰਾਵਤ, ਬਗ਼ਾਵਤ, ਅਦਾਵਤ,  ਕਹਾਵਤ।
ਆਰ- ਦਾਤਾਰ, ਲੁਹਾਰ, ਚਮਤਕਾਰ, ਸੁਨਿਆਰ।
ਆਰਾ-ਸੁਨਿਆਰਾ, ਵਣਜਾਰਾ, ਸੁਖਿਆਰਾ, ਭਟਿਆਰਾ, ਸਚਿਆਰਾ।
ਆਰੀ- ਖਿਡਾਰੀ, ਸਚਿਆਰੀ, ਸੁਖਿਆਰੀ, ਭਿਖਾਰੀ, ਲਿਖਾਰੀ।
ਆਨੀ-ਨੂਰਆਨੀ, ਰੂਹਾਨੀ, ਜਿਸਮਾਨੀ, ਸੂਰਾਨੀ, ਆਗਿਆਨੀ
ਆਣੀ-  ਪੰਡਿਤਾਣੀ, ਦਰਾਣੀ, ਜਿਠਾਣੀ, ,ਮਿਹਤਰਾਣੀ।
ਅਹਿਰਾ- ਦੁਪਹਿਰਾ, ਸੁਨਹਿਰਾ, ਇਕਹਿਰਾ, ਕਛਹਿਰਾ।
ਆਉ- ਵਰਤਾਉ, ਫੈਲਾਉ, ਦਬਾਉ, ਘੁਮਾਉ,
ਇਕ- ਆਕਰਮਿਕ, ਸਕਰਮਿਕ, ਸਮਾਜਿਕ, ਧਾਰਮਿਕ।
ਤੇਰਾ- ਲੁਟੇਰਾ, ਲਵੇਰਾ, ਬਹੁਤੇਰਾ।
ਏਲੀ- ਹਥੇਲੀ, ਨਵੇਲੀ, ਗੁਲੇਲੀ, ਇਕੇਲੀ।
ਏਟੀ, ਰੰਘਰੇਟੀ, ਚਮਰੇਟੀ, ਜਟੇਟੀ, ਡੂਮੇਟੀ।
ਈਨ-ਮਲੀਨ, ਰੰਗੀਨ, ਕੁਲੀਨ, ਸੋਕੀਨ।
ਈ- ਪੜ੍ਹਈ, ਦਵਾਈ, ਗਵਾਈ, ਗਾਈ, ਹਵਾਈ।
ਈਂ- ਸਰਾਈਂ, ਹਵਾਈਂ, ਗਵਾਈਂ।
ਈਅਲ- ਸੜੀਅਲ, ਮਰੀਅਲ, ਅੜੀਅਲ।
ਸਤਾਨ- ਅਫ਼ਗਾਨਿਸਤਾਨ, ਬਲੋਚਿਸਤਾਨ, ਕਬਰਿਸਤਾਨ, ਹਿੰਦੂਸਤਾਨ।
ਸ- ਨਿਕਾਸ, ਖਟਾਸ ਮਿਠਾਸ।
ਸਾਲ- ਟਕਸਾਲ, ਧਰਮਸਾਲ, ਪਾਕਸਾਲ, ਚਾਟਸਾਲ।
ਸਾਰ- ਸਵੇਰਸਾਰ, ਹੰਢਣਸਾਰ, ਤੜਕਸਾਰ, ਮਿਲਛਸਾਰ।
ਸਾਜ- ਘੜੀਸਾਜ, ਰੰਗਸਾਜ।
ਸਾਲਾ- ਗਊਸਾਲਾ, ਚਿੱਤਰਸਾਲਾ, ਧਰਮਸਾਲਾ, ਪਾਠਸਾਲਾ।
ਹਾਰੀ- ਲੱਕੜਹਾਰੀ, ਲਿਖਣਹਾਰੀ, ਪੜਨਹਾਰੀ।
ਹੀੋਣ- ਰੂਪਹੀਣ, ਬਲਹੀਣ, ਮੱਤਹੀਣ, ਰਕਮਹੀਣ।
ਹਾਰਾ- ਲੱਕੜਹਾਰਾ, ਲਿਖਣਹਾਰਾ, ਰੱਖਣਹਾਰਾ, ਪੜ੍ਹਨਹਾਰਾ।
ਕ- ਉਤਪਾਦਕ, ਉਪਦੇਸਕ, ਆਰੰਭਿਕ, ਜਾਚਕ।
ਕਾ- ਸੇਵਕਾ, ਲੇਖਕਾ, ਅਧਿਆਪਿਕਾ, ਗਾਇਕਾ।
ਕਾਰ- ਗੀਤਕਾਰ, ਸਹਿਤਕਾਰ, ਕਹਾਣੀਕਾਰ, ਨਾਵਲਕਾਰ।
ਕਾਰਕ- ਹਾਨੀਕਾਰਕ, ਗੁਣਕਾਰਕ।
ਕਾਰੀ- ਕਲਾਕਾਰੀ, ਗੁਣਕਾਰੀ, ਚਿੱਤਰਕਾਰੀ, ਫੁੱਲਕਾਰੀ।
ਕੀ- ਅਜੋਕੀ, ਦਾਦਕੀ, ਨਾਲਕੀ।
ਖ਼ਾਨਾ- ਕਾਰਖ਼ਾਨਾ, ਡਾਕਖ਼ਾਨਾ, ਮੁਰਗੀਖ਼ਾਨਾ।
ਗੀ- ਪੇਸਗੀ, ਗੰਦਗੀ, ਨਰਾਜਗੀ, ਹੈਰਾਨਗੀ।
ਗ਼ਰ- ਬਾਜੀਗ਼ਰ, ਜਾਦੂਗ਼ਰ, ਕਮੀਲਾਗ਼ਰ।
ਚੀ- ਨਿਸਾਨਚੀ, ਪਚੀ, ਮਸਾਲਚੀ, ਖ਼ਜਾਨਚੀ, ਸਦੂਕਚੀ।
ਚਾਰੀ- ਲੋਕਚਾਰੀ, ਪ੍ਰਹੁਣਚਾਰੀ, ਕੰੜਮਚਾਰੀ।
ਜਨਕ- ਹੈਰਾਨੀਜਨਕ, ਅਪਮਾਨਜਨਕ, ਸੰਤੋਖ਼ਜਨਕ।
ਣਾ- ਸੋਣਾ, ਜਾਣਾ, ਪੀਣਾ, ਵੇਲਣਾ।
ਨੀ- ਬਾਜੀਗਰਨੀ, ਫ਼ਕਾਰਨੀ, ਜਾਦੂਗਰਨੀ, ਭਰਨੀ।
ਣੀ- ਕਹਿਣੀ, ਨੱਟਣੀ, ਸੰਤਣੀ।
ਤਾ -ਮਿੱਤਤਰਤਾ, ਸੰਦਰਤਾ, ਮੂਰਖਤਾ, ਅਰੋਗਤਾ।
ਤਾਈ- ਮੂਰਖਤਾਈ, ਮਿੱਤਰਤਾਈ, ਵਿਸੇਸਤਾਈ, ਸੂਰਮਤਾਈ।
ਤਣ- ਛੁੱਟਤਣ, ਮਿਲੱਤਣ, ਕਲੱਤਣ।
ਤ- ਰੰਗਤ, ਸੰਗਤ, ਪੰਗਤ, ਮਿੱਠਤ।
ਤੀ- ਗਿਣਤੀ, ਬੁਣਤੀ, ਭਰਤੀ, ਸਿਮਰਤੀ।
ਦਾਰ- ਟੱਬਰਦਾਰ, ਥਾਣੇਦਾਰ, ਚੌਕੀਦਾਰ, ਠੇਕੇਦਾਰ।
ਦਾਰਨੀ-ਸਰਦਾਰਨੀ, ਠੇਕੇਦਾਰਨੀ, ਸੂਬੇਦਾਰਨੀ।
ਦਾਇਕ- ਸੁਖਦਾਇਕ, ਦੁਖਦਾਇਕ, ਆਰਾਮਦਾਇਕ।
ਦਾਨ- ਫੁੱਲਦਾਨ, ਖੂਨ ਦਾਨ, ਰੌਸਨਦਾਨ, ਪਾਨਦਾਨ।
ਧਰ- ਖੰਡੇਧਰ, ਗੰਗਾਧਰ, ਨਾਮਧਾਰ।
ਧਾਰੀ- ਨਾਮਧਾਰੀ, ਣੁਧਾਧਾਰੀ, ਪੰਡੇਧਾਰੀ, ਖੱਦਰਧਾਰੀ।
ਨ- ਸੜਨ, ਜਲਣ, ਮਰਨ, ਭਰਨ।
ਨਾ- ਅਲੋਚਨਾ, ਮਾਰਨਾ, ਕਲਪਨਾ, ਵਿਚਾਰਨਾ।
ਨੀ- ਯੇਰਨੀ, ਭਰਨੀ, ਫ਼ਕੀਰਨੀ, ਕਰਨੀ।
ਨਾਕ- ਸਰਮਨਾਕ, ਖ਼ਤਰਨਾਕ, ਦਰਦਨਾਕ, ਹੌਲਨਾਕ।
ਪਾ- ਕੁਟਾਪਾ, ਮੋਟਾਪਾ, ਬੁਢਾਪਾ।
ਪਣ- ਵਡੱਪਣ, ਭੋਲਾਪਣ, ਬਚਪਣ, ਸੁਹੱਪਣ।
ਪਨ- ਭੋਲਾਪਨ, ਨੀਲਾਪਨ, ਸਾਦਾਪਨ।
ਬਾਨ- ਬੀਲਾਬਾਨ, ਬਾਗ਼ਬਾਨ, ਨਿਗਾਹਬਾਨ, ਗਾਡੀਬਨ।
ਬਾਜ਼- ਪੱਤੇਬਾਜ਼, ਡਰਾਮੇਬਾਜ਼, ਜੂਐਬਾਜ਼, ਚਾਲਬਾਜ਼।
ਮਾਰ- ਨੜੀਮਾਰ, ਮੱਛਰਮਾਰ, ਬਿੱਲੀਮਾਰ, ਚੂਹੇਮਾਰ, ਬਾਜ਼ਮਾਰ।
ਮੰਦ- ਸਹਿਤਮੰਦ, ਦੌਲਤਮੰਦ, ਫ਼ਿਕਰਮੰਦ, ਅਹਿਸਾਨਮੰਦ।
ਲੂ- ਕ੍ਰਿਪਾਲੂ, ਦਿਆਲੂ, ਪ੍ਰਿਤਪਾਲੂ, ਸਰਧਾਲੂ।
ਲਾ- ਅਗਲਾ, ਪਿਛਲਾ, ਲਾਡਲਾ, ਉਤਲਾ।
ਲ- ਹੱਥਲ, ਜਿੱਦਲ, ਕਿਰਪਾਲ, ਦਿਆਲ।
ਵਾਲ- ਭਾਈਵਾਲ, ਕਸਤਵਾਲ, ਮਾਹੀਵਾਲ, ਸਾਂਝੀਵਾਲ।
ਵੀ ਬੁਆਵੀ, ਖਿਡਾਵੀ, ਧਾੜਵੀ।
ਵਾਲਾ- ਦੁੱਧਵਾਲਾ, ਵਾਜੇਵਾਲਾ, ਧੋਤੀਵਾਲਾ, ਹੱਟੀਵਾਲਾ, ਸਬਜੀਵਾਲਾ।
ਵਾਨ- ਰਥਵਾਨ, ਕੋਚਵਾਨ, ਵਿਦਵਾਨ, ਬਲਵਾਨ।
ਵਾਂ- ਰਾਖਵਾਂ, ਚੋਣਵਾ, ਸੁਖਾਵਾਂ, ਮਾਗਵਾਂ।
ਵਾ- ਬੁਲਾਵਾ, ਪਛਤਾਵਾ, ਚੜਾਵਾ।
ਵਟ- ਲਿਖਾਵਟ, ਸੁਣਾਵਟ, ਰੁਕਾਵਟ, ਬਣਾਵਟ।
ਵੰਤੀ- ਤੇਜਵੰਤੀ, ਧਨਵੰਤੀ, ਬਲਵੰਤੀ, ਗੁਣਵੰਤੀ।
ਵੰਤ -ਧਨਵੰਤ, ਬਲਵੰਤ, ਤੇਜਵੰਤ, ਗੁਣਵੰਤ।
ਵਰ- ਤਾਕਤਵਾਰ, ਨਾਮਵਰ, ਬਾਖ਼ਤਵਰ, ਜਾਨਵਰ, ਜੋਰਾਵਰ।
ੜਾ-ਬਚੜਾ, ਬੁਢੜਾ, ਰੰਝੇਟੜਾ,ਤਰੱਕੜਾ।
ੜੀ- ਛਾਬੜੀ, ਕੋਠੜੀ, ਰੱਖੜੀ, ਗੰਢੜੀ।
ੜ- ਭੁੱਖੜ, ਪੱਗੜ, ਛੱਬੜ, ਰੱਕੜ, ਤੱਕੜ, ਛੁੱਟੜ।

 

About the Author

Write admin description here..

0 comments:

info-point © 2014-18. Powered by Blogger.