Advertising

Wednesday, 27 January 2016

ਪੰਜਾਬੀ ਵਿੱਚ ਚਿੱਠੀ ਕਿਵੇ ਲਿਖਿਆ ਜਾਵੇ

Satnam Singh   at  15:26  No comments


ਜਾਣ-ਪਛਾਣ -ਚਿੱਠੀ-ਪੱਤਰ ਵਿਚ ਵਿਦਿਆਰਥੀ ਨੂੰ ਕਿਸੇ ਵਿਆਕਤੀ ਵਲ ਦਿੱਤੇ ਵਿਸ਼ੇ ਨੂੰ ਲੈ ਕੇ ਚਿਠੀ ਲਿਖਣ ਨੂੰ ਕਿਹਾ ਜਾਦਾ ਹੈ;ਜਿਵੇ-

ਤੁਹਾਡਾ ਮਿੱਤਰ ਜਾ ਸਹੇਲੀ ਪੇਪਰ ਵਿਚ ਪਾਸ ਹੋ ਗਈ ਉਸ ਨੂੰ ਚਿਠੀ  ਰਾਹੀ ਵਿਧਾਈ ਦਿਓ

ਕਈ ਵਾਰ ਪ੍ਰਸਨਾ ਵਿਚ ਵਿਦਿਠਾਰਥੀ ਨੂੰ ਆਪਣਾ ਅਪਣਾ ਕਲਪਿਤ ਪਤਾ ਦੇ ਕੇ ਕਿਸੇ ਵਿਆਕਤੀ ਨੂੰ ਪ੍ਰਸਨ ਵਿਚ ਦਿੱਤੇ ਕਲਪਿਤ ਉੱਤੇ ਚਿੱਠੀ ਲਿਖਣ ਦੇ ਉੱਤੇ ਵੀ ਕਿਹਾ ਜਾਦਾ ਹੈ

     ਤੁਹਾਡਾ ਇਕ ਮਿੱਤਰ ਰਾਮ ਹੈ ਜੋ ਕਿ 178 ਸੁਖਦੇਵ ਨਗਰ ਵਿਚ ਰਹਿੰਦਾ ਹੈਤੁਸੀ 9202 ਮਾਡਲ ਟਾਊਨ ਵਿਚ ਰਹਿੰਦੇ ਹੋ ਤੁਹਾਡਾ ਨਾ ਸੁਰਜੀਤ ਹੈ ਤੁਹਾਡੇ ਇਸ ਮਿੱਤਰ ਦੇ ਮਾਤਾ ਜੀ ਚਾਲਣਾ ਹੋ ਗਈ ,ਉਨ੍ਹਾਂ ਨੂੰ ਅਫ਼ਸੋਸ ਦਾ ਚਿੱਠੀ ਲਿਖੋ

ਇਸ ਤੋ ਬਿਨਾਇਕ ਹੋਰ ਪ੍ਰਸਨ ਕਦੇ ਕਦੇ ਪੁੱਛਿਆ ਜਾਦਾ ਹੈ ਵਿਦਿਆਰਥੀ ਨੂੰ ਕਿਸੇ ਹੋਰ ਚਿਠੀ  ਦਾ ਆਰੰਭ ਤੇ ਅੰਤ ਲਿਖ ਕੇ ਦਿੱਤਾ ਜਾਦਾ ਹੈ -

 ਤੁਹਾਡਾ ਸਾਇਕਲ ਗੁਆਚ ਗਿਆ ਹੈ, ਤੁਸੀ ਉਸ ਦੀ ਥਾਣੇ ਵਿਚ ਰਿਪੋਰਟ ਲਿਖਾਉਣੀ ਹੈ ਇਸ ਪੱਤਰ ਦਾ ਮੁੱਢ ਅਤੇ ਅੰਤ ਲਿਖ ਕੇ ਦੱਸੋ

ਅਜਿਹੇ ਪ੍ਰਸਨ ਦੇ ਉੱਤਰ ਲਈ ਵਿਦਿਆਰਥੀ ਨੂੰ ਯਾਦ ਰੱਖਣੇ ਚਾਹੀਦੇ ਹਨ

ਚਿੱਠੀ ਕਿਵੇ ਲਿਖਿਆ ਜਾਵੇ

ਇਹ ਇਕ ਕਲਾ ਹੈ, ਤੇ ਸੱਭਿਆ ਸੰਸਾਰ ਦਾ ਮਹੱਤਵਪੂਰਨ ਅੰਗ ਹੈਇਹ ਇਕ ਦੂਜੇ ਨੂੰ ਸੁਨੇਹਾ ਪਹੁੰਚਾਉਣ ਦਾ ਜਰੂਰੀ ਸਾਧਨ ਹੈ ਜਿਸ ਦਾ ਆਸਰਾ ਇਕ ਦੂਜੇ ਤੋ ਦੂਰ ਬੈਠੇ ਮਨੁੱਖਾ ਨੂੰ ਲੈਣਾ ਹੀ ਪੈਦਾ ਹੈ

 ਚਿੱਠੀ ਦੇ ਅਣਗਿਣਤ ਵਿਸੇ ਹੋ ਸਕਦੇ ਹਨ ਇਹ ਚਿੱਠੀਆ ਸਰਕਾਰੀ ਅਫ਼ਸਰਾਂ ਤੇ ਐਡੀਟਰਾਂ ਵਲ ਵੀ ਹੋ ਸਕਦੀ ਹੈ,ਅਸੀ ਇਨ੍ਹਾਂ ਦਿੱਤੇ ਗਏ ਵਿਸੇ ਅਨੁਸਾਰ ਵੱਧ ਜਾ ਘੱਟ ਕੁੱਝ ਵੀ ਲਿਖ ਸਕਦੇ ਹਾਂ,ਇਕ ਚਿੱਠੀ ਨੂੰ ਪੜ੍ਹਦਿਆ ਪਾਠਕ ਕੁੱਝ ਨਾ ਕੁੱਝ ਸੋਚਣ ਲਈ ਮਜਬੂਰ ਹੋ ਜਾਦਾ ਹੈ ਚਿੱਠੀ ਵਿਚ ਅਪਣੀ ਲਿਖਤ ਨੂੰ ਪ੍ਰਭਾਖਸਾਲੀ ਬਣਾਉਣ ਲਈ ਹੇਠ ਲਿਖੇ ਗੱਆਂ ਦਾ ਧਿਆਨ ਰੱਖਣਾ ਚਾਹੀਦਾ ਹੈ:-

(1) ਚਿੱਠੀ ਵਿਚ ਉਸੇ ਤਰ੍ਹਾਂ ਹੀ ਲਿਖੋ, ਜਿਸ ਤਰਾਂ ਤੁਸੀ ਬੋਲਦੇ ਹੋ ਕਿਉਕਿ ਚਿੱਠੀ ਇਕ ਪ੍ਰਕਾਰ ਦੀ ਹੀ ਗੱਅਬਾਤ ਹੁੰਦੀ ਹੈ

(2) ਜਿਹੜੇ ਵਿਆਕਤੀ ਅਪਣੇਬਹੁਤ ਨਜਦੀਕ ਹੋਣ ,ਉਨਾਂ ਨਹੀ ਅਪਣਤ ਜਾਲੇ ਭਾਵੇ ਨਾਲ ਭਰੀ ਚਿੱਠੀ ਲਿਖੋ, ਪਰ ਅਜਨਬੀ ਨੂੰ ਵੀ ਪਰਾਏ ਨਾ ਸਮਝੋ, ਸਗ੍ਹੋ ਉਨ੍ਹਾਂ ਨਾਲ ਵੀ ਵੱਧ ਤੋ ਵੱਧ ਅਪਣੱਤ ਪੈਦਾ ਕਰੋ

(3) ਚਿੱਠੀ ਵਿਚ ਕੁੱਝ ਲਿਖਣ ਤੋ ਪਹਿਲਾ ਉਸ ਦਾ ਠੀਕ ਤੇ ਢੁੱਕਵੇ ਤਰੀਕੇ ਨਾਲ ਆਰੰਭ ਕਰੋ

(4) ਜੋ ਕੁੱਝ ਤੁਸੀ ਕਹਿਣਾ ਚੁਹੰਦੇ ਹੋ, ਉਸ ਨੂੰ ਸਪੱਸਟ ਤੇ ਸੰਖੇਪ ਰੂਪ ਵਿਚ ਲਿਖੋ ਤੇ ਇਧਰ ਉੱਰ ਦੀਆ ਫ਼ਜੂਲ ਗੱਲਾ ਲਿਖਣ ਤੋ ਪਰਹੇਜ ਕਰੋ

(5) ਚਿੱਠੀ ਪੱਤਰ ਲਿਖਦੇ ਸਮੇ ਪਿਆਰ, ਹਮਦਰਦੀ ਦੇ ਨਰਮੀ ਦਾ ਪੱਲਾ ਨਾ ਛੱਡੋ ਤੇ ਕੌੜੀਆ, ਕਾਟਵੀਆ,ਚੁਭਦੀਆ, ਵਿਅੰਗਭਰੀਆਤੇ ਅਗਲੇ ਦੀ ਹੇਡੀ ਗੱਲ ਨਾ ਲਿਖੋ

(6) ਚਿੱਠੀ ਦੀ ਬੋਲੀ ਸਰਲ ਤੇ ਸੋਖੀ ਹੋਵੇ,ਅਜਿਹੇ ਸਬਦ ਨਾ ਵਰਤੋਂ ,ਜਿਹੜੇ ਔਖੇ ਤੇ ਰੜਕਵੇ ਹੋਣ ਤੇ ਤੁਹਾਡੇ ਪਾਡਕ ਦੀ ਸਮਝ ਵਿਚ ਨਾ ਆਉਣ ਵਿਸਰਾਮ ਚਿੰਨ੍ਹਾ ਦੀ ਵੀ ਠੀਕ ਠੀਕ ਵਰਤੋਂ ਕਰੋ, ਨਹੀ ਤਾ ਤੁਹਾਡੇ ਵਾਤਾਂ ਦੇ ਅਰਥ ਉਲਟੇ ਨਿਕਲਣਗੇ

(7) ਚਿੱਠੀ ਉੱਤੇ ਤਰੀਖ ਲਿਖਣੀ ਕਦੇ ਨਾ ਭੁੱਲੋ

(8) ਵਪਾਰਕ ਤੇ ਸਰਕਾਰੀ ਚਿੱਠੀਆਂ ਢੁੱਕਵੇ ਤੇ ਤਕਨੀਕੀ ਯਬਦਾ ਵਿਚ ਬੜੇ ਧਿਆਨ ਨਾਲ ਲਿਖੋ ਇਨ੍ਹਾਂ ਵਿਚ ਵਾਧੂ ਗੱਲਾਂ ਨਾ ਲਿਖੋ

ਚਿੱਠੀ ਦਾ ਢਾਚਾ

1. ਆਰੰਭ- ਚਿੱਠੀ ਦੇ ਆਰੰਭ ਵਿਚ ਲੇਖਕ ਨੂੰ ਆਪਣਾ ਪਤਾ ਤੇ ਤਾਰੀਖ ਲਿਖਣੀ ਚਾਹੀਦੀ ਹੈਤੇ ਇਸ ਚਿੱਠੀ ਦੇ ਸੱਜ਼ੇ ਪਾਸੇ ਇਹ ਲਿਖਣਾ ਚਾਹੀਦਾ ਹੈ-

                                                                                 8526 ਸੈਂਟ੍ਰਲ ਟਾਊਨ 
ਜਲੰਧਰ ਸਹਿਰ 
10 ਜੂਨ 20........


2. ਸੰਬੋਧਨੀ ਸਬਦ-ਚਿੱਠੀ ਦੇ ਆਰੰਭ ਵਿਚ  ਉੱਪਰ ਦੱਸੇ ਅਨੁਸਾਰ ਪਤਾ ਲਿਖਣ ਪਿੱਛੋ       ਉਸ ਵਿਆਕਤੀ ਨੂੰ ਯੋਗ ਸਬਦਾਂ ਨਾਲ ਸੰਬੋਧਨ ਕਰਨਾ ਚਾਹੀਦਤਾ ਹੈ, ਜਿਸ ਨੂੰ ਚਿੱਠੀ ਲਿਖੀ ਜਾ ਰਹੀ ਹੋਵੇ ਇਹ ਸਬਦ ਭਿੰਨ ਭਿੰਨ ਵਿਆਕਤੀ ਵਲ ਹੁੰਦੇ ਹਨਇਹ ਸਬਦ ਪਤੇ ਤੋ ਹੇਠਾ ਖੱਬੇ ਪਾਸੇ ਲਿਖਣੇ ਚਾਹੀਦੇ ਹਨ-


ਪਿਆਰੇ ਵੀਰ ਜੀ,

ਪਿਆਰੇ ਸੁਰਿੰਦਰ,

ਸਤਿਕਾਰ ਯੋਗ ਮਾਤਾ ਜੀ  ,3. ਵਿਸਾ- ਇਹ ਚਿੱਠੀ ਦਾ ਮੁੱਖ ਭਾਗ ਹੁੰਦਾ ਹੈ ਇਸ ਵਿਚ ਸਾਫ ਸੁਥਰੇ ਸਪੱਸਟ ਨਾਲ ਸਪੱਸਟ ਢੰਗ ਨਾਲ ਉਹ ਗੱਲਾ ਲਿਖ ਦਿੱਤੀਆ ਜਾਦੀਆ ਹਨ, ਜੋ ਲੇਖਕ ਕਿਸੇ ਨੂੰ ਲਿਖਣੀਆ ਚਾਹੁੰਦਾ ਹੈਇਹ ਸਾਰਾ ਭਾਗ ਪੈਰੇ ਬਣਾ ਕੇ ਲਿਖਣਾ ਚਾਹੀਦਾ ਹੈਤੇ ਉਸ ਨੂੰ ਆਪਸ ਵਿਚ ਸੰਬੰਧ ਹੋਣਾ ਚਾਹੀਦਾ ਹੈਇੱਕੋ ਪੈਰੇ ਵਿਚ ਇੱਕ ਹੀ ਗੱਲ ਮੁਕਾਉਣੀ ਚਾਹੀਦੀ ਹੈ4. ਸੰਬੰਧ ਪ੍ਰਗਟਾਓ ਸਬਦ- ਵਿਸੇ ਦੇ ਮੁੱਕਣ ਤੇ ਲੇਖਕ ਅਪਣੇ ਪਾਠਕ ਪੱਸੋਂ ਛੁੱਟੀ ਪ੍ਰਾਪਤ ਕਰਦਾ ਹੋਇਆ ਉਸ ਨਾਲ ਆਪਣਾ ਸੰਬੰਧ ਪ੍ਰਗਟ ਕਰਨ ਲਈ ਵਿਸੇ ਦੇ ਹੇਠਾ ਸੱਜੇ ਪਾਸੇ ਕੁੱਝ ਸਬਦ ਲਿਖਦਾ ਹੈ: -

                                                                           ਆਪ ਦਾ ਪਿਆਰਾ ਸਪੁੱਤਰ,
ਤੇਰਾ ਵੱਡਾ ਵੀਰ
ਆਪ ਦਾ ਵਿਸਵਾਸ ਪਾਤਰ


5. ਸਹੀ ਜਾ ਦਸਖ਼ਤ-  ਚਿੱਠੀ ਦੇ ਅੰਤ ਵਿਚ ਲੇਖਕ ਅਪਣੇ ਸੰਬੰਧ ਪ੍ਰਗਟਾਊ ਸ਼ਬਦ ਲਿਖਣ ਤੋ ਪਿੱਛੋ ਇਨ੍ਹਾਂ ਸ਼ਬਦਾਂ ਦੇ ਹੇਠਾ ਆਪਣੇ ਦਸਖ਼ਤ ਕਰਦਾ ਹੈਜਿਵੇ-

                                                                                                                    ਆਪ ਦੀ ਪਿਆਰੀ ਪੁੱਤਰੀ,

                                                                                                                   ਸੰਦੀਪ  
                                                     

 ਆਪ ਦਾ ਵਿਸਵਾਸ ਪਾਤਰ,
 ਨਵਰਤਨ6. ਬਾਹਰਲਾ ਪਤਾ- ਪੋਸਟ ਕਾਰਡ ਦੇ ਇਕ ਸਫ਼ੇ ਉੱਤੇ ਬਨੇ ਖ਼ਾਨੇ ਵਿਚ ਜਾ ਲਿਫ਼ਾਫ਼ੇ ਦੇ ਬਾਰਲੇ ਪਾਸੇ ਉਸ ਵਿਆਕਤੀ ਦਾ ਪਤਾ ਲਿਖਿਆ ਜਾਦਾ ਹੈ ,ਜਿਸ ਨੂੰ ਚਿੱਠੀ ਲਿਖਿਆ ਜਾਦਾ ਹੈਹਿਹ ਪਤਾ ਬਹੁਤ ਸਾਫ਼ ਸੁਥਰਾ ਅਤੇ ਪੜ੍ਹਨ ਯੋਗ ਲਿਖਣਾ ਚਾਹੀਦਾ ਹੈ,ਤਾਂ ਹੀ ਤੁਹਾਡੀ ਚਿੱਠੀ ਠੀਕ ਟਿਕਾਣੇ ਤੇ ਪਹੁੰਚ ਸਕੇਗੀ; ਜਿਵੇ-

: ਲਖਵੀਰ ਸਿੰਘ 
ਬੀ/ 14 ਡਬਲ ਸਟੋਰੀ
 ਮੋਤੀਆ ਖ਼ਾਨ
 ਦਿੱਲੀ 8ਜਰੂਰੀ ਨੋਟ- ਅਰਜੀ ਬਿਨੈ ਪੱਤਰ ਦਾ ਕੁੱਝ ਆਰੰਭ ਕੁੱਝ ਵੱਖਰੇ ਤਰੀਕੇ ਨਾਲ ਕੀਤਾ ਜਾਦਾ ਹੈ ਇਨਾਂ ਵਿਚ ਸਭ ਤੋ ਪਹਿਲਾ ਖੱਬੇ ਪਾਸੇ ਸੇਵਾ ਵਿਖੇ ਸਬਦ ਲਿਖਿਆ ਜਾਦਾ ਹੈ ਤੇ ਫਿਰ ਥੋੜਾ ਜਿਹਾ ਸੱਜੇ ਪਾਸੇ ਇਕ ਤਿੰਨ ਚਾਰ ਸਤਰਾਂ ਲਿਖਿਆ ਜਾਦੀਆ ਹਨ ਜਿਸ ਵਲ ਬਿਨੈ ਪੱਤਰ ਲਿਖਣਾ ਹੋਵੇ-ਸੇਵਾ ਵਿਖੇ,

                        ਡਿਪਟੀ ਕਮਿਸਨਰ ਸਾਹਿਬ,

                        ਜਿਲ੍ਹਾਂ ਜਲੰਧਰ,

                        ਜਲੰਧਰ                                                                                                                                                                                                                                                 

     ਆਪਣਾ ਤਰੀਖ ਤੇ ਬੇਨਤੀ ਪੱਤਰ ਅੰਤ ਵਿਚ ਲਿਖਿਆ ਜਾਦਾ ਹੈ- 

ਆਪ ਦਾ ਵਿਸਵਾਸ ਪਾਤਰ ,
ਹਰ ਸਿੰਘ
8526 ਸੈਂਟ੍ਰਲ ਟਾਊਨ 
 ਜਲੰਧਰ ਸਹਿਰ
10 ਜੂਨ 20........
 

ਆਮ ਕਰਕੇ  ਵਪਾਰਕ ਤੇ ਸਰਕਾਰੀ ਚਿੱਠੀਆ ਦੇ ਆਰੰਭ ਵਿਚ ਸਭ ਤੋਂ ਪਹਿਆ ਆਮ ਚਿੱਠੀਆ ਵਾਗ ਸੱਜੇ ਪਾਸੇ ਆਪਣਾ ਪਤਾ ਲਿਖ ਕੇ ਫਿਰ ਬੇਨਤੀ ਪੱਤਰ ਵਾਂਗ ਸੇਵਾ ਵਿਖੇ ਲਿਖਣ ਪਿੱਛੋ ਫ਼ਾਰਮ ਦਾ ਪਤਾ ਲਿਖਿਆ ਜਾਦਾ ਹੈ ਅਜਿਹੀ ਚਿੱਠੀ ਵਿਚ ਤਾਰੀਖ ਅਤੇ ਅਪਣੇ ਪਤੇ ਦੇ ਨਾਲ ਹੀ ਲਿਖ ਦਿੱਤੀ ਜਾਦੀ ਹੈ ਤੇ ਹੇਠਾ ਕੇਵਲ ਅਪਣਾ ਨਾ ਹੀ ਲਿਖ ਦਿੱਤਾ ਜਾਦਾ ਹੈ-

2056 ਊਧਮ ਸਿੰਘ ਨਗਰ,
ਸੰਗਰੂਰ 
15 ਮਾਰਚ 20..............ਸੇਵਾ ਵਿਖੇ,

                        ਜਗ ਬਾਣੀ ,

                        ਜਿਲ੍ਹਾਂ ਜਲੰਧਰ                                     

 ਸ੍ਰੀ ਮਾਨ ਜੀ,


Tags:
About the Author

Write admin description here..

0 comments:

info-point © 2014-18. Powered by Blogger.