Advertising

Saturday, 12 August 2017

ਭਾਰਤ ਦੇ ਮਹਾਨ ਸਪੂਤ (ਡਾ ਭੀਮ ਰਾਓ ਅੰਬੇਦਕਰ ਜੀ) Dr. B.R Ambedkar ji

Satnam Singh   at  20:55  No comments

ਭਾਰਤ ਦੇ ਮਹਾਨ ਸਪੂਤ- ਡਾ ਭੀਮ ਰਾਓ ਭਾਰਤ ਦੇ ਮਹਾਨ ਸਪੂਤ ਸਨ । ਆਪ ਰਾਜਨੀਤਿਕ, ਆਰਥਿਕ, ਸਾਮਾਜਿਕ ਦੇ ਡੁੰਘੇ ਸੂਝ ਬੂਝ ਰੱਖਦੇ ਸਨ। ਆਪ ਨੂੰ ਆਜ਼ਾਦ ਭਾਰਤ ਦੇ ਸੰਵਿਧਾਨ ਦੇ ਨਿਰਮਤਾ ਹੋਣ ਦਾ ਮਾਨ ਹੈ । ਆਪ ਨੇ ਭਾਰਤੀ ਸਾਮਾਜ ਵਿਚ ਅਨਪੜ੍ਹਤਾ, ਅੰਧ ਵਿਸਵਾਸਾ ਤੇ ਛੂਤ ਛਾਤ ਦਾ ਖ਼ਾਤਮਾ ਕਰਨ ਲਈ ਪ੍ਰਭਾਵਸਾਲੀ ਕਦਮ ਪੁੱਟੇ । ਆਪ ਨੂੰ ਸਤਿਕਾਰ ਨਾਲ ਬਾਬਾ ਸਾਹਿਬ ਕਹਿ ਕੇ ਪੁਕਾਰਿਆ ਜਾਂਦਾ ਹੈ। ਭਾਰਤ ਸਰਕਾਰ ਨੇ ਆਪ ਦੀ ਜਨਮ ਸਤਾਬਦੀ ਮੋਕੇ ਆਪ ਨੂੰ ਭਾਰਤ ਰਤਨ ਦੀ ਉਪਾਧੀ ਦਿੱਤੀ।

Dr. B.R Ambedkar ji


 ਜਨਮ, ਮਾਤਾ ਪਿਤਾ ਤੇ ਮੁੱਢਲੀ ਵਿਦਿਆ- ਡਾ ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਨੂੰ ਬੜੌਦਾ ਰਿਹਾਸਤ ਦੀ ਛਾਊਣੀ ਵਿਚ ਹੋਇਆ। ਆਪ ਦੇ ਪਿਤਾ ਫ਼ੋਜ ਵਿਚ ਸੂਬੇਦਾਰ ਸਨ । ਤੇ ਉਹ ਪੈਨਸਨ ਲੈ ਕੇ ਘਰ ਆ ਗਏ। ਉਨਾਂ ਦਾ ਜੱਦੀ ਪਿੰਡ ਅੰਬਾ-ਵੱਡੇ ਸੀ, ਪੰਜ ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਕੈਪ ਸਕੂਲ ਵਿਚ ਲਾ ਦਿੱਤਾ ਗਿਆ। ਉਨ੍ਹਾਂ ਦੀ ਮਾਤਾ ਚਾਹੁੰਦੀ ਸੀ ਕਿ ਉਨ੍ਹਾਂ ਦੇ ਪੁੱਤਰ ਪੜ੍ਹ ਕੇ ਉੱਚੀ ਪਦਵੀ ਕਰੇ, ਪਰ ਉਹ ਕੁੱਝ ਸਮਾਂ ਬਿਮਾਰ ਰਹਿ ਕੇ ਚਾਲਣਾ ਕਰ ਗਈ। ਡਾ. ਭੀਮ ਰਾਓ ਉਦਾਸ ਰਹਿਣ ਲੱਗ ਪਏ ਉਨ੍ਹਾਂ ਦਾ ਮਨ ਪੜਾਈ ਵਿਚ ਨਾ ਲੱਗਾ ।

 ਅੰਬਾ ਵੱਡੇ ਤੋ ਅੰਬੇਦਕਰ- ਭੀਮ ਰਾਓ ਆਪਣੇ ਪਿੰਡ ਦਾ ਨਾ ਅੰਬਾ ਵੱਡੇ ਅਪਣੇ ਨਾਲ ਲਿਖਦੇ ਸਨ, ਪ੍ਰੰਤੂ ਆਧਿਆਪਕ ਨੇ ਇਸ ਦਾ ਨਾ ਬੋਲਣ ਵਿਚ ਔਖਾ ਦੇ ਕੇ ਉਨ੍ਹਾਂ ਨੂੰ ਆਪਣੇ ਨਾ ਨਾਲ ਅੰਬੇਦਕਰ ਲਿਖਣ ਦੀ ਸਲਾਹ ਦਿੱਤੀ ਤੇ ਨਾਲ ਹੀ ਉਨ੍ਹਾਂ ਨੇ ਆਪਣੇ ਰਜਿਸਟਰ ਵਿਚ ਅੰਬੇਦਕਰ ਲਿਖ ਦਿੱਤਾ।

 ਸਕੂਲ ਵਿਚ ਛੂਤ ਛਾਤ- ਜਦੋਂ ਭੀਮ ਰਾਓ ਨੇ ਸਤਾਰਾ ਕੈਪ ਦੇ ਸਕੂਲ ਤੋਂ ਪਾਸ ਕਰ ਲਈ, ਤੇ ਉਨ੍ਹਾਂ ਨੂੰ ਅੱਗੇ ਪੜਾਉਣ ਲਈ ਉਨ੍ਹਾਂ ਦੇ ਪਿਤਾ ਬੰਬਾਈ ਚਲੇ ਗਏ । ਉੱਥੇ ਉਨ੍ਹਾਂ ਨੂੰ ਐਲਫ਼ਿਸਟੋਨ ਹਾਈ ਸਕੂਲ ਵਿਚ ਦਾਖ਼ਲਾ ਦਿਲਾ ਦਿੱਤਾ । ਉਸ ਸਮੇ ਛੂਤ ਛਾਤ ਦਾ ਜੋਰ ਸੀ । ਭੀਮ ਰਾਓ ਨੂੰ ਇਨ੍ਹਾਂ ਛੋਟੀ ਕੁਰੀਤੀਆਂ ਵਿਚ ਸਾਹਮਣਾ ਕਰਨਾ ਪਿਆ ।ਇਸ ਸਮੇਂ ਤੋਂ ਉਨ੍ਹਾਂ ਨੂੰ ਸੰਸਕ੍ਰਿਤ ਪੜਨ ਤੋ ਮਨ੍ਹਾਂ ਕਰ ਦਿੱਤਾ ਗਿਆ ।ਭੀਮ ਰਾਓ ਨੇ ਮਨ ਵਿਚ ਜਾਤ ਪਾਤ ਵਿਰੁੱਧ ਸੰਘਰਸ ਕਰਨ ਦਾ ਫੈਸਲਾ ਕਰ ਲਿਆ ।1907 ਵਿਚ ਆਪ ਨੇ ਦਸਵੀਂ ਪਾਸ ਕਰ ਲਈ।

 ਵਿਆਹ ਤੇ ਸੰਤਾਨ- ਭੀਮ ਰਾਓ ਦਾ ਵਿਆਹ 17 ਸਾਲ ਦੀ ਉਮਰ ਵਿਚ ਹੀ ਸੁਘੜ ਸਿਆਣੀ ਰਾਮਾ ਬਾਈ ਨਾਲ ਹੋ ਗਿਆ। ਆਪ ਦੇ ਘਰ ਇਹ ਪੁੱਤਰ ਜੰਮਿਆ, ਜਿਸ ਦਾ ਨਾਂ ਜਸਵੰਤ ਰਾਓ ਰੱਖ ਦਿੱਤਾ ਗਿਆ।

 ਉੱਚੀ ਪੜਾਈ - ਇਸ ਪਿੱਛੋਂ ਭੀਮ ਰਾਓ ਐਲਫ਼ਿਸਟੋਨ ਕਾਲਜ ਬੰਬਾਈ ਵਿਚ ਦਾਖ਼ਲ ਹੋਏ । ਘਰ ਵਿਚ ਆਰਥਿਕ ਤੰਗੀ ਸੀ, ਇਸ ਸਮੇਂ ਇਕ ਅਧਿਆਪਕ ਕਲੂਸਕਰ ਨੇ ਉਨ੍ਹਾਂ ਦੀ ਮੱਦਦ ਕੀਤੀ ਤੇ ਉਹ ਉਨ੍ਹਾਂ ਨੂੰ ਬੜੋਦਾ ਦੇ ਮਾਹਰਾਜੇ ਕੋਲ ਲੈ ਗੲੇ । ਭੀਮ ਰਾਓ ਨੇ ਮਹਾਰਾਜਾ ਸੀਆ ਜੀ ਗਾਇਕਵਾੜ ਦੇ ਡੀਕ ਪ੍ਰਸ਼ਨਾਂ ਦੇ ਉੱਤਰ ਦਿੱਤੇ ਮਹਾਰਾਜੇ ਨੇ ਖ਼ੁਸ ਹੋ ਕੇ ਉਨ੍ਹਾਂ ਦਾ ਵਜੀਫਾ ਲਾ ਦਿੱਤਾ।ਇਸ ਤਰ੍ਹਾਂ 1912 ਵਿਚ ਭੀਮ ਰਾਉ ਨੇ ਬੀ . ਏ. ਪਾਸ ਕਰ ਲਈ ।ਆਪ ਉਚੇਰੀ ਵਿਦਿਆ ਪ੍ਰਾਪਤ ਕਰਨਾ ਚਾਹੁੰਦੇ ਸਨ । ਮਹਾਰਾਜਾ ਬੜੋਦਾ ਉਸ ਸਮੇਂ ਕੁੱਝ ਹੁਸ਼ਿਆਰ ਵਿਦਿਆਰਥੀਆ ਨੂੰ ਪੜਣ ਲਈ ਅਮਰੀਕਾ ਭੇਜ਼ ਰਹੇ ਸਨ । ਆਪ ਮਹਾਰਾਜੇ ਨੂੰ ਜਾ ਕੇ ਖੁਦ ਮਿਲੇ । ਮਹਾਰਾਜੇ ਨੇ ਉਨ੍ਹਾਂ ਦੀ ਬੇਨਤੀ ਮੰਨ ਕੇ ਉਨ੍ਹਾਂ ਨੂੰ ਅਮਰੀਕਾ ਪੜ੍ਹਨ ਲਈ ਭੇਜ ਦਿੱਤਾ । ਆਪ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਐੱਮ .ਏ . ਤੇ ਫਿਰ ਪੀ. ਐੱਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ । ਆਪ ਨੇ ਇੱਥੇ ਬਿਲਕੁਲ ਸਾਦਾ ਜੀਵਣ ਗੁਜਾਰਿਆ । ਆਪ ਦਿਨ ਵਿਚ ਇਕ ਕੱਪ ਚਾਹ ਦੇ ਡਬਲ ਰੋਟੀ ਖਾ ਕੇ ਗੁਜਾਰਾ ਕਰ ਲੈਦੇ ਸਨ । ਕੁੱਝ ਚਿਰ ਪਿੱਛੋ ਆਪ ਦੇ ਵਜੀਫੇ ਦੀ ਮਿਆਦ ਖ਼ਤਮ ਹੋਣ ਪਿੱਛੋ ਆਪ ਵਾਪਸ ਦੇਸ਼ ਪਰਤ ਆਏ।

 ਭਾਰਤ ਵਿਚ ਮਿਲਟਰੀ ਸਕੱਤਰੇਤ, ਪੋਫ਼ੈਸਰ ਤੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਣਾਂ- ਭਾਰਤ ਵਿਚ ਆ ਕੇ ਆਪ ਮਹਾਰਾਜਾ ਬੜੋਦਾ ਦੇ ਮਿਲਟਰੀ ਸਕੱਤਰੇਤ ਲੱਗ ਪਏ ।ਦਫ਼ਤਰ ਵਿਚ ਜਾਤੀ ਭੇਦ ਭਾਵ ਦੇਖ ਕੇ ਆਪ ਨੇ ਨੋਕਰੀ ਛੱਡ ਦਿੱਤੀ । ਫਿਰ ਉਹ ਬੰਬਾਈ ਵਿਚ ਆਪ ਸਿਡਹਿਨਮ ਕਾਲ਼ਜ ਵਿਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਲੱਗ ਗਏ । ਇੱਥੇ ਵੀ ਜਾਤੀ ਭੇਦ ਭਾਵ ਦੇਖ ਕੇ ਆਪ ਲੰਡਨ ਪੁੱਜ ਗਏ ਇੱਥੇ ਅਰਥ ਸ਼ਾਸਤਰ ਦੀ ਉਚੇਰੀ ਡਿਗਰੀ ਪ੍ਰਾਪਤ ਕਰ ਕੇ ਵਕਾਲਤ ਪਾਸ ਕੀਤੀ । ਫਿਰ ਉਨ੍ਹਾਂ ਨੇ ਬੰਬਾਈ ਵਿਚ ਵਕਾਲਤ ਸੁਰੂ ਕੀਤੀ ।ਫਿਰ ਉਹ ਬੰਬਾਈ ਦੇ ਪ੍ਰਿੰਸੀਪਲ ਨਿਯੁਕਤ ਹੋ ਗਏ।

 ਜਾਤ ਪਾਤ ਵਿਰੁੱਧ ਸੰਘਰਸ- ਡਾ ਭੀਮ ਰਾਓ ਨੇ ਬਚਪਨ ਤੋ ਹੀ ਮਨੁੱਖ ਪ੍ਰਤੀ ਕੀਤੀ ਨਫਰਤ ਸਹਿਆ ਸੀ । ਉਨ੍ਹਾਂ ਨੇ ਮਹਿਸੂਸ ਕੀਤਾ ਹੈ ਕਿ ਜਾਤ ਪਾਤ ਵਿਦਿਆ ਦੀ ਰੋਸਨੀ ਨਾਲ ਦੂਰ ਹੋ ਸਕਦਾ ਹੈ । ਗ਼ਰੀਬ ਸਮਾਜ ਦੀ ਭਲਾਈ ਲਈ ਕੰਮ ਕਰਨ ਕਰ ਕੇ ਉਹ 1927 ਵਿਚ ਵਿਧਾਨ ਪਰਿਸਦ ਬੰਬਾਈ ਦੇ ਮੈਬਰ ਚੁਣੇ ਗਏ।

 ਆਜ਼ਾਦ ਭਾਰਤ ਦੇ ਸੰਵਿਧਾਨ ਨਿਰਮਤਾ- ਭਾਰਤ ਦੇ ਆਜ਼ਾਦ ਹੋਣ ਤੇ ਉਹ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣੇ । ਉਨ੍ਹਾਂ ਨੇ ਰਾਤ ਦਿਨ ਮਿਹਨਤ ਕਰ ਕੇ ਭਾਰਤ ਦਾ ਸੰਵਿਧਾਨ ਲਿਖਿਆ, ਜੋ 26 ਜਨਵਰੀ 1950 ਨੂੰ ਲਾਗੂ ਹੋਇਆ । ਜੀਵਣ ਦੇ ਅੰਤੇ ਦਿਨ ਵਿਚ ਉਹ ਬੁੱਧ ਧਰਮ ਦੀ ਸਰਨ ਵਿਚ ਚਲੇ ਗਏ । ਉਨ੍ਹਾਂ ਦੇ ਸੋ ਸਾਲਾਂ ਦੇ ਜਨਮ ਦਿਨ ਉੱਤੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਭਾਰਤ ਰਤਨ ਦੀ ਉਪਾਧੀ ਨਾਲ ਸਨਮਾਨਿਤ ਕੀਤਾ । 16 ਦਸੰਬਰ 1956 ਨੂੰ ਆਪ ਆਕਾਲ ਚਾਲਣਾ ਕਰ ਗਏ।

ਸਾਰ ਅੰਸ- ਆਜ਼ਾਦ ਭਾਰਤ ਦੇ ਇਤਿਹਾਸ ਵਿਚ ਆਪ ਦਾ ਨਾਂ ਸਦਾ ਮਾਣ ਨਾਲ ਲਿਆ ਜਾਂਦਾ ਹੈ। ਆਪ ਦੀਆ ਸਮਾਜਿਕ, ਰਾਜਨੀਤਿਕ ਤੇ ਆਰਥਿਕ ਨੀਤੀਆ ਦੇ ਦੇਸ਼ ਲਈ ਅੱਜ ਵੀ ਸਾਰਥਕ ਹਨ।

About the Author

Write admin description here..

0 comments:

info-point © 2014-17. Powered by Blogger.